Sunday 31 July 2011

ਪਿੰਡ ...ਹਰਵਿੰਦਰ ਧਾਲੀਵਾਲ

ਪਿੰਡ ...ਹਰਵਿੰਦਰ ਧਾਲੀਵਾਲ

ਸਹਿਰਾਂ ਦੇ ਨਾਲ ਜੁੜਗੀਆਂ ,ਹੁਣ ਤਾ ਤਾਰਾਂ ਪਿੰਡ ਦੀਆਂ ,
ਭੁਲਦੀਆਂ ਨਹੀ ਭੁਲਾਈਆਂ ,ਮੌਜ ਬਹਾਰਾਂ ਪਿੰਡ ਦੀਆਂ ...


ਦਾਖ ਮੁਨੱਕੀ ਲਾਲੀ ਹੁੰਦੀ, ਕਾਮਿਆਂ ਦੇ ਮੂੰਹਾਂ ਤੇ ,
ਸ਼ਰਬਤ ਵਰਗੇ ਪਾਣੀ ਮਿੱਠੇ ਡੂੰਘਿਆਂ ਖੂਹਾਂ ਦੇ ,
ਚਸ਼੍ਮੇ ਵਾਂਗੂ ਡੁੱਲੀ ਜਾਵਣ, ਧਾਰਾ ਟਿੰਡ ਦੀਆਂ ,
ਭੁਲਦੀਆ ਨਹੀ ਭੁਲਾਈਆਂ ਮੌਜ ਬਹਾਰਾਂ ਪਿੰਡ ਦੀਆਂ..

ਨਾਲੇ ਵੇਖੀ ਜਾਂਦੇ ਮਾਂ ਨੂੰ ,ਪੇੜੇ ਕਰਦੀ ਨੂੰ ,
ਬੁਰਕੀ ਦੇ ਨਾਲ ਮਸਾਂ ਰੋਕਦੇ, ਮੱਖਣੀ ਖਰਦੀ ਨੂੰ ,
ਚਿੜੀਆਂ ਦੀ ਚੀਂ ਚੀਂ ਤੇ, ਮੱਝਾਂ ਗਾਵਾਂ ਰਿੰਗਦੀਆਂ ,
ਭੁਲਦੀਆਂ ਨਹੀ ਭੁਲਾਈਆਂ ਮੌਜ ਬਹਾਰਾਂ ਪਿੰਡ ਦੀਆਂ ..

ਜਦੋਂ ਕਦੇ ਸੀ ਆਉਣਾ ਹੁੰਦਾ, ਭੂਆ ਫੁੱਫੜ ਨੇ ,
ਦੂਜੇ ਦਿਨ ਫਿਰ ਵਾਂਗ ਦਿੱਤੀ ਨਾ, ਕਦੇ ਵੀ ਕੁੱਕੜ ਨੇ ,
ਰੂੜੀ ਉਤੇ ਸੀ ਖੰਭਾਂ ਦੀਆਂ ਡਾਰਾਂ ਖਿੰਡਦੀਆਂ ,
ਭੁਲਦੀਆਂ ਨਹੀ ਭੁਲਾਈਆਂ ਮੌਜ ਬਹਾਰਾਂ ਪਿੰਡ ਦੀਆਂ ...

ਗੜ੍ਹਵੇ ਵਰਗੀ ਬਰਕਤ,, ਹੁਣ ਦੇ ਲੀਟਰ ਵਿਚ ਹੈ ਨੀ ,
ਨਿੱਘ੍ਹ ਖੇਸ ਦੀ ਬੁੱਕਲ ਵਰਗਾ, ਹੀਟਰ ਵਿਚ ਹੈ ਨੀ ,
ਹੁਣ ਹਰਵਿੰਦਰਾ ਰਹਿ ਗਈਆਂ ਨਾ ਸਾਰਾਂ ਬਿੰਦ ਦੀਆਂ ,
ਭੁਲਦੀਆਂ ਨਹੀ ਭੁਲਾਈਆਂ ਮੌਜ ਬਹਾਰਾਂ ਪਿੰਡ ਦੀਆਂ ..............ਹਰਵਿੰਦਰ ਧਾਲੀਵਾਲ

No comments:

Post a Comment